ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬਾਲ ਲੇਖਕਾਂ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ- ਸੁੱਖੀ ਬਾਠ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸਭਿਆਚਾਰਕ ਕਾਨਫ਼ਰੰਸ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿਖੇ ਪੰਜਾਬੀ ਬੋਲੀ ਅਤੇ ਸਾਹਿਤ ਪੜ੍ਹਨ-ਲਿਖਣ ਦੀ ਚਿਣਗ ਨਵੀਂ ਪੌਦ 'ਚ ਪੈਦਾ ਕਰਨ ਲਈ ਇਸ ਜ਼ਿਲ੍ਹੇ ਵਿੱਚ ਪਹਿਲੀ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸਭਿਆਚਾਰਕ ਕਾਨਫ਼ਰੰਸ ਹੋ ਰਹੀ ਹੈ। ਇਸ ਕਾਨਫ਼ਰੰਸ …
ਹਨੂੰਮਾਨਗੜ੍ਹ ਰਾਜਸਥਾਨ ਵਿਖੇ ਦੋ ਰੋਜ਼ਾ ਰਾਸ਼ਟਰੀ ਬਾਲ ਲੇਖਕ ਕਾਨਫਰੰਸ ਵਿੱਚ ਬੱਚਿਆਂ ਦੇ ਵੱਖ-ਵੱਖ ਮੁਕਾਬਲੇ ਹੋਣਗੇ
ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਬਾਲ ਲੇਖਕਾਂ ਲਈ ਉਪਰਾਲੇ ਲਗਾਤਾਰ ਜਾਰੀ ਰਹਿਣਗੇ- ਸੁੱਖੀ ਬਾਠ
ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸਭਿਆਚਾਰਕ ਕਾਨਫ਼ਰੰਸ ਰਾਜਸਥਾਨ ਦੇ ਹਨੂਮਾਨਗੜ੍ਹ ਜ਼ਿਲ੍ਹੇ ਵਿਖੇ ਪੰਜਾਬੀ ਬੋਲੀ ਅਤੇ ਸਾਹਿਤ ਪੜ੍ਹਨ-ਲਿਖਣ ਦੀ ਚਿਣਗ ਨਵੀਂ ਪੌਦ ‘ਚ ਪੈਦਾ ਕਰਨ ਲਈ ਇਸ ਜ਼ਿਲ੍ਹੇ ਵਿੱਚ ਪਹਿਲੀ ਦੋ ਰੋਜ਼ਾ ਰਾਸ਼ਟਰੀ ਪੰਜਾਬੀ ਬਾਲ-ਲੇਖਕ ਸਭਿਆਚਾਰਕ ਕਾਨਫ਼ਰੰਸ ਹੋ ਰਹੀ ਹੈ। ਇਸ ਕਾਨਫ਼ਰੰਸ ਵਿੱਚ ਪਹਿਲੇ ਦਿਨ 10 ਮਈ ਨੂੰ ਬੱਚਿਆਂ ਦੀਆਂ ਵੱਖ-ਵੱਖ ਮੁਕਾਬਲਿਆਂ ਵਿੱਚ ਪ੍ਰਸਤੁਤੀਆਂ ਹੋਣਗੀਆਂ ਅਤੇ 11 ਮਈ ਨੂੰ ‘ਰਾਜਸਥਾਨ ਵਿੱਚ ਪੰਜਾਬੀ ਬੋਲੀ ‘ਤੇ ਜ਼ਰੂਰੀ ਉਪਰਾਲੇ’ ਬਾਰੇ ਚਰਚਾ ਹੋਵੇਗੀ। ਇਨ੍ਹਾਂ ਮੁਕਾਬਲਿਆਂ ਦੇ ਜੇਤੂਆਂ ਨੂੰ ਪੰਜਾਬ ਭਵਨ ਵੱਲੋਂ ਸਨਮਾਨਿਤ ਕੀਤਾ ਜਾਵੇਗਾ। 11 ਮਈ ਦੇ ਵਿਚਾਰ ਚਰਚਾ ਸਮਾਗਮ ਵਿੱਚ ਇਸ ਖੇਤਰ ਦੇ ਪਤਵੰਤੇ ਪੰਜਾਬੀ ਆਪਣੇ ਵਿਚਾਰ ਰੱਖਣਗੇ। 10 ਮਈ ਨੂੰ ਸਵੇਰੇ 7:30 ਵਜੇ ਇਹ ਕਾਨਫ਼ਰੰਸ ਕਾਮਧੇਨੂ ਹਾਲ, ਗਊ ਸ਼ਾਲਾ ਸੇਵਾ ਸਮਿਤੀ,ਨਹਿਰੂ ਮੈਮੋਰੀਅਲ ਚਿਲਡਰਨ ਸਕੂਲ,ਹਨੂਮਾਨਗੜ੍ਹ ਟਾਊਨ ਵਿਖੇ ਸ਼ੁਰੂ ਹੋਵੇਗੀ ਅਤੇ 11 ਮਈ ਨੂੰ ਵਿਚਾਰ ਚਰਚਾ ਸਵੇਰੇ 9:00 ਵਜੇ ਸੱਚਖੰਡ ਕਾਨਵੈਂਟ ਸਕੂਲ ਹਨੂਮਾਨਗੜ੍ਹ ਜੰਕਸ਼ਨ (ਨੇੜੇ ਸਰਕਾਰੀ ਮੈਡੀਕਲ ਕਾਲਜ) ਵਿਖੇ ਹੋਵੇਗੀ।