ਡਾ. ਚਰਨਜੀਤ ਸਿੰਘ, ਨਵੀਂ ਦਿੱਲੀ……..
ਪਤ੍ਰਿਕਾ “ਪੈੜਾਂ” ਦਾ ਅੰਕ ਅਪ੍ਰੈਲ ਮਿਲਿਆ ਹੈ। ਪਤ੍ਰਿਕਾ ਦਾ ਮੁੱਖ ਕਵਰ ਦਿਲ-ਖਿਚਵਾਂ ਤੇ ਮਨਮੋਹਕ ਹੈ।ਪਤ੍ਰਿਕਾ ਦੀ ਸੰਪਾਦਕੀ ਵਿਚ ਆਪ ਨੇ ਪਾਠਕਾਂ ਦੀ ਰੂਚੀ ਦਾ ਜੋ ਮੁੱਦਾ ਚੁੱਕਿਆ ਹੈ, ਉਹ ਸੱਚਮੁੱਚ ਬੇਹੱਦ ਗੰਭੀਰ ਤੇ ਵਿਚਾਰਨ ਯੋਗ ਹੈ।ਪਤ੍ਰਿਕਾ ਦੇ ਲੇਖ ਅਤੇ ਕਵਿਤਾਵਾਂ ਢੁਕਵੀਂ ਥਾਂ ਤੇ ਹਨ। ਹੀਰ ਵਾਰਸ ਦੇ ਸਮਾਜਿਕ ਤੇ ਸੱਭਿਆਚਾਰਿਕ ਪਰਿਪੇਖ ਵਾਲ ਲੇਖ ਗਿਆਨ-ਵਧਾਊ ਹੈ। ਲੇਖਕਾਂ ਨੂੰ ਸਾਧੂਵਾਦ।
ਆਪ ਦੀ ਕਹਾਣੀ ਅਜੋਕੇ ਸਮੇਂ ਦੇ ਕਈ ਪਹਿਲੂਆਂ ਵੱਲ ਧਿਆਨ ਖਿੱਚਦੀ ਹੈ। ਠਾਕੁਰ ਦਲੀਪ ਸਿੰਘ ਦਾ ਛੰਦ ਵਿਧਾਨ ਸੰਬੰਧੀ ਲੇਖ ਖੋਜਪਰਕ ਤੇ ਸਾਂਭਣ ਯੋਗ ਹੈ।
ਬੀਬਾ ਮਨਪ੍ਰੀਤ ਕੌਰ ਦਾ ਲੇਖ ਸਰਲ ਤੇ ਸਾਦਾ ਭਾਸ਼ਾ ਵਿਚ ਗੁਰ- ਮਹਿਮਾ ਦਾ ਉੱਲੇਖ ਕਰਦਾ ਹੈ।
ਨਿਰਸੰਦੇਹ ਇਹ ਅੰਕ ਸਲਾਹੁਣ ਤੇ ਸਾਂਭਣ ਯੋਗ ਹੈ। ਇਸ ਅੰਕ ਪਿੱਛੇ ਆਪ ਜੀ ਦੁਆਰਾ ਕੀਤੀ ਗਈ ਮਿਹਨਤ ਸਾਫ਼ ਦ੍ਰਿਸ਼ਟੀਗੋਚਰ ਹੁੰਦੀ ਹੈ।