ਸ.ਗੁਰਮੀਤ ਸਿੰਘ ਮਰ੍ਹਾੜ ਜੀ—
ਬਹੁਤ ਬਹੁਤ ਸ਼ੁਕਰੀਆ ਰਾਜਿੰਦਰ ਸਿੰਘ ਸਹੂ ਜੀ,
ਪੰਜਾਬੀ ਬੋਲੀ ਦਾ ਝੰਡਾ ਸਦਾ ਬੁਲੰਦ ਰਹੇ।
ਆਪ ਜੀ ਦੀ ਘਾਲਣਾ ਨੂੰ ਪ੍ਰਣਾਮ ਹੈ ਜੀ, ਚੱਲ ਰਹੇ ਸਮੇਂ ਜਦ ਹਰ ਕੋਈ ਪੈਸੇ ਦੀ ਦੌੜ ਵਿੱਚ ਲੱਗਿਆ ਹੋਇਆ ਉਸ ਸਮੇਂ ਅਜਿਹੀ ਸੋਚ ਕਿਸੇ ਆਮ ਇਨਸਾਨ ਦੀ ਨਹੀਂ ਹੋ ਸਕਦੀ, ਕਿਸੇ ਬਹਾਦਰ,ਸਿਰਲੱਥ ਯੋਧੇ ਦੀ ਹੀ ਹੋ ਸਕਦੀ ਹੈ।
ਦੂਜੀ ਗੱਲ ਤੁਸੀਂ ਕਿਸੇ ਵਪਾਰ ਜਾਂ ਕਿਸੇ ਹੋਰ ਕੰਮ ਵਿੱਚ ਬਹੁਤ ਸਾਰਾ ਪੈਸਾ ਕਮਾ ਸਕਦੇ ਹੋ ਪਰ ਕਿੰਨੇ ਕੁ ਪੈਸੇ ਵਾਲਿਆਂ ਨੂੰ ਅੱਜ ਅਸੀਂ ਯਾਦ ਕਰਦੇ ਹਾਂ ਜਾਂ ਸਤਿਕਾਰ ਦਿੰਦੇ ਹਾਂ।ਤੁਰ ਗਿਆਂ ਤੋਂ ਆਪਣੇ ਵੀ ਪੈਸਾ ਹੀ ਵੰਡਦੇ ਹਨ,ਨਾਮ ਰੌਸ਼ਨ ਕਰਨ ਦੀ ਖੇਚਲ਼ ਕਰਨ ਵਾਲੇ ਕਿੰਨੇ ਹਨ। ਸੱਤ ਪੀੜੀਆਂ ਲਈ ਪੈਸਾ ਜੋੜਨ ਵਾਲਿਆਂ ਨੂੰ ਕਿੰਨਾ ਕੁ ਸਤਿਕਾਰ ਮਿਲਿਆ ਹੈ, ਉਲਟਾ ਦੋਸ਼, ਔਗੁਣ ਹੀ ਚਿਤਾਰੇ ਜਾਂਦੇ ਹਨ।
ਨਾਮ ਤਾਂ ਕੁੱਝ ਗਿਣਤੀ ਦੇ ਲੋਕਾਂ ਦੇ ਹੀ ਸੰਸਾਰ ਵਿੱਚ ਲਏ ਜਾਂਦੇ ਹਨ ਅਤੇ ਉਨ੍ਹਾਂ ਲੋਕਾਂ ਵਿੱਚ ਆਪਣੀ ਧਰਤੀ, ਬੋਲੀ, ਕੌਮ ਲਈ ਕੀਤੇ ਕੰਮ ਹੀ ਯਾਦ ਰਹਿੰਦੇ ਹਨ। ਹਾਂ ਥੋੜ੍ਹੀ ਜਿਹੀ ਤ੍ਰਾਸਦੀ ਹੈ ਕਿ ਅਜਿਹੇ ਲੋਕਾਂ ਨੂੰ ਸਮੇਂ ਸਿਰ ਸਨਮਾਨ ਨਹੀਂ ਦਿੱਤੇ ਜਾਂਦੇ।
ਤੁਹਾਡੀ ਇਸ ਕੋਸ਼ਸ਼ ਨੂੰ ਇੱਕ ਵਾਰ ਸਲਾਮ, ਵਾਹਿਗੁਰੂ ਤਰੱਕੀਆਂ ਬਖ਼ਸ਼ੇ।